LYRICS
ਤੈਨੂੰ ਤੇਰੇ ਕੋਲੋਂ ਖੋਹ ਲਵਾਂ, ਤੈਨੂੰ ਸਾਹਾਂ ਵਿੱਚ ਸੰਜੋ ਲਵਾਂ
ਤੈਨੂੰ ਮ੍ਣ੍ਕਾ ਮ੍ਣ੍ਕਾ ਕਰਕੇ ਮੈਂ, ਸੋਚਾਂ ਦੇ ਵਿੱਚ ਪਰੋ ਲਵਾਂ
ਮੈਂ ਤੈਨੂੰ ਮੇਰੀ ਰੂਹ ਤੈਨੂੰ,ਕਰੇ ਪਿਆਰ ਏਨਾ ਨਈ ਸੂਹ ਤੈਨੂੰ
ਨਾ ਲਿਖ ਸਕਾਂ ਨਾ ਬੋਲ ਸਕਾਂ ਕੀ ਆਖਾਂ ਹੱਸਦੀ ਨੁੰ ਤੈਨੂੰ
ਅੱਖਾਂ ਵਿੱਚ ਤੇਰਾ ਚਿਹਰਾ ਨੀ, ਮੇਰੇ ਬੁੱਲਾਂ ਤੇ ਨਾਂ ਤੇਰਾ ਨੀਂ
ਦੀਵੇ ਤੇ ਜੋਤ ਦੀ ਸਾਂਝ ਜਿਹਾ, ਇਹ ਰਿਸ਼ਤਾ ਤੇਰਾ ਮੇਰਾ ਨੀਂ
ਤੈਨੂੰ ਦਿਲ ਦਰਗਾਹੀ ਰੱਖ ਲਵਾ ਸੁੱਚੀ ਮੂਰਤ ਕੱਚ ਦੀ ਨੁੰ ਤੈਨੂੰ
ਨਾ ਲਿਖ ਸਕਾਂ ਨਾ ਬੋਲ ਸਕਾਂ ਕੀ ਆਖਾਂ ਹੱਸਦੀ ਨੁੰ ਤੈਨੂੰ
ਆ ਬਣ ਮੇਰਾ ਪਰਛਾਵਾਂ ਤੁੰ, ਹੋ ਇਕ ਮਿਕ ਤੁਰੀਏ ਰਾਹਾਂ ਨੁੰ
ਬਸ ਤੇਰਾ ਮੇਰਾ ਸਾਥ ਹੋਵੇ, ਹੁਣ ਤੇਰੇ ਮੇਰੇ ਸਾਹਾਂ ਨੁੰ
ਰਹਾਂ ਹਰ ਦਮ ਤੈਨੂੰ ਪੜਦਾ ਮੈਂ, ਮੇਰੇ ਦਿਲ ਤੇ ਉੱਕਰੀ ਨੁੰ ਤੈਨੂੰ
ਨਾ ਲਿਖ ਸਕਾਂ ਨਾ ਬੋਲ ਸਕਾਂ ਕੀ ਆਖਾਂ ਹੱਸਦੀ ਨੁੰ ਤੈਨੂੰ
ਜ਼ਰਾ ਕੋਲ ਤੁੰ ਆ ਨਜ਼ਦੀਕ ਮੇਰੇ, ਤੇਰੇ ਸਾਹਾਂ ਦਾ ਨਿੱਗ੍ ਸੇਕ ਲਵਾ
ਸੰਸਾਰ ਮੈਂ ਆਪਣੇ ਦੋਹਾਂ ਦਾ, ਨੈਣਾਂ ਵਿਚ ਤੇਰੇ ਦੇਖ ਲਵਾ
ਇਕ ਰੀਝ ਪ੍ਰੀਤ ਦੀ ਦੌਧਰ ਵਿਚ, ਵੇਖੇ ਹਰਪਲ ਜੱਚਦੀ ਨੁੰ ਤੈਨੂੰ
ਨਾ ਲਿਖ ਸਕਾਂ ਨਾ ਬੋਲ ਸਕਾਂ ਕੀ ਆਖਾਂ ਹੱਸਦੀ ਨੁੰ ਤੈਨੂੰ
No comments:
Post a Comment